ਸਮੱਗਰੀ
ਬ੍ਰੈਡ ਸਲਾਈਸ ਲੋੜ ਅਨੁਸਾਰ
ਉਬਲੇ ਮਟਰ ਪੀਸੇ ਹੋਏ ਦੋ ਚਮਚ
ਉਬਲੇ ਮਟਰ |
ਹਰਾ ਧਨੀਆਂ ਲੋਡ਼ ਅਨੁਸਾਰ
ਹਰੀ ਮਿਰਚ ਲੋਡ਼ ਅਨੁਸਾਰ
ਲੂਣ ਸੁਆਦ ਅਨੁਸਾਰ
ਕਾਲੀ ਮਿਰਚ ਸੁਆਦ ਅਨੁਸਾਰ
ਭੁੱਜੀ ਮੂੰਗਫਲੀ ਇੱਛਾ ਅਨੁਸਾਰ
ਕੱਦੂ ਕਸ ਕੀਤਾ ਨਾਰੀਅਲ
ਤਿਲ ਦੇ ਦਾਣੇ
ਤੇਲ ਲੋੜ ਅਨੁਸਾਰ
ਨਿੰਬੂ ਦਾ ਰਸ ।
ਸੈਂਡਵਿਚ |
ਵਿਧੀ
ਸਭ ਤੋਂ ਪਹਿਲਾਂ ਬ੍ਰੈਡ ਲੈ ਕੇ ਉਸ ਦੇ slice ਦੇ ਕਿਨਾਰੇ ਚਾਰੋਂ ਪਾਸਿਉਂ ਕੱਟ ਦਿਓ । ਫਿਰ ਮੂੰਗਫਲੀ ਦੇ ਦਾਣੇ , ਮਟਰ , ਨਾਰੀਅਲ , ਹਰਾ ਧਨੀਆਂ , ਹਰੀ ਮਿਰਚ , ਨਿੰਬੂ ਦਾ ਰਸ , ਲੂਣ ਤੇ ਕਾਲੀ ਮਿਰਚ ਇਕੱਠੇ ਕਰ ਲਾਓ। ਹੁਣ ਇੱਕ slice ਲੈ ਕੇ ਉਸ ਉੱਪਰ ਮਿਸ਼ਰਣ ਪਾਓ । ਫਿਰ ਉੱਪਰ ਇੱਕ slice ਰੱਖੋ । ਹੁਣ ਤਵੇ ਦੇ ਉੱਪਰ ਤੇਲ ਲਗਾ ਕੇ ਸੇਕ ਲਾਓ ਜਾਂ ਫਿਰ ਇਸ ਨੂੰ ਸੈਂਡਵਿਚ ਮੇਕਰ ਦੇ ਵਿੱਚ ਬਣਾਓ । ਇਸ ਤਰ੍ਹਾਂ ਤੁਹਾਡਾ ਸੈਂਡਵਿਚ ਕੁੱਛ ਹੀ ਮਿੰਟਾਂ ਦੇ ਵਿੱਚ ਤਿਆਰ ਹੈ । ਹੁਣ ਤੁਸੀਂ ਇਸ ਨੂੰ ਆਪਣੀ ਮਰਜ਼ੀ ਅਨੁਸਾਰ ਟਮਾਟਰ ਸਾਸ ਜਾ ਫਿਰ ਹਰੀ ਚਟਣੀ ਨਾਲ ਖਾ ਸਕਦੇ ਹੋ ।
0 Comments