ਆਲੂ ਵੜਾ
ਸਮੱਗਰੀ
ਆਲੂ 200 ਗ੍ਰਾਮ
ਵੇਸਣ 250 ਗ੍ਰਾਮ
ਮੂੰਗਫਲੀ ਦਾ ਤੇਲ 250 ਗ੍ਰਾਮ
ਲਾਲ ਮਿਰਚ ਅੰਦਾਜ਼ੇ ਨਾਲ
ਹਿੰਗ ਥੋੜੀ ਜਿਹੀ
ਹਰੀ ਮਿਰਚ
ਲੂਣ ਲੋਡ਼ ਅਨੁਸਾਰ
ਸੌਂਫ
ਅਜਵਾਇਣ ਸੁਆਦ ਅਨੁਸਾਰ
ਹਰਾ ਧਨੀਆਂ ਲੋਡ਼ ਅਨੁਸਾਰ।
ਆਲੂ ਵੜਾ |
ਵਿਧੀ
ਸਭ ਤੋਂ ਪਹਿਲਾਂ ਆਲੂ ਉਬਾਲੋ। ਫਿਰ ਇਹਨਾਂ ਨੂੰ ਛਿੱਲਕੇ, ਹੱਥ ਨਾਲ ਮਸਲ ਕੇ ਬਾਰੀਕ ਕਰ ਲਓ। ਸਾਰੇ ਮਸਾਲੇ ਤੜਕ ਲਓ। ਜਦੋਂ ਉਤਾਰਨ ਲੱਗੋ ਤਾਂ ਥੋਡ਼ੀ ਜੇਹੀ ਸੌਂਫ ਤੇ ਹਰਾ ਧਨੀਆਂ ਪਾ ਦਿਓ। ਵੇਸਣ ਦਾ ਪਤਲਾ ਘੋਲ ਤਿਆਰ ਕਰਕੇ ਉਸ ਵਿੱਚ ਲੂਣ, ਮਿਰਚ, ਅਜਵਾਇਣ ਤੇ ਹਿੰਗ ਪਾ ਦਿਓ। ਆਲੂ ਦੇ ਮਸਾਲੇ ਦੇ ਗੋਲ-ਗੋਲ ਲੱਡੂ ਬਣਾ ਕੇ, ਵੇਸਣ ਦੇ ਘੋਲ ਵਿੱਚ ਡੁਬੋ ਕੇ ਤਲ ਲਓ। ਗੁਲਾਬੀ ਹੋਣ ਤੇ ਉਤਾਰ ਲਓ। ਹੁਣ ਇਹਨਾਂ ਨੂੰ ਟਮਾਟਰ ਸਾਸ ਨਾਲ ਖਾਓ।
0 Comments