Sarmila Pulao Recipe(ਸ਼ਰਮੀਲਾ ਪੁਲਾਵ)

Sarmila Pulao Recipe(ਸ਼ਰਮੀਲਾ ਪੁਲਾਵ)

ਸ਼ਰਮੀਲਾ ਪੁਲਾਵ

ਸਮੱਗਰੀ

2 ਪਿਆਲੇ ਬਾਸਮਤੀ ਚਾਵਲ
500 ਗ੍ਰਾਮ ਆਲੂ
100 ਗ੍ਰਾਮ ਗਾਜਰ
2 ਵੱਡੇ ਚਮਚ ਮੱਖਣ
ਅੱਧਾ ਪਿਆਲਾ ਮਟਰ ਦੇ ਦਾਣੇ
ਦੋ ਵੱਡੇ ਚਮਚ ਤੇਲ
2 ਵੱਡੇ ਚਮਚ ਲੋਬੀਆਂ
2 ਵੱਡੇ ਚਮਚ ਮੂੰਗਫ਼ਲੀ ਦਾਣਾ
2 ਟਮਾਟਰ
ਇੱਕ ਵੱਡਾ ਚਮਚ ਸਾਬਤ ਗਰਮ ਮਸਾਲਾ
4 ਹਰੀ ਮਿਰਚ
1 ਛੋਟਾ ਚਮਚ ਲੂਣ

Sarmila Pulao Recipe, Vegetable Pulao
ਸ਼ਰਮੀਲਾ ਪੁਲਾਵ


ਵਿਧੀ

ਆਲੂ ਉਬਾਲ ਕੇ ਚੰਗੀ ਤਰ੍ਹਾਂ ਮਸਲ ਲਵੋ। ਥੋੜਾ ਨਮਕ ਮਿਲਾ ਦਿਓ। ਗਾਜਰ ਕੱਦੂਕਸ ਕਰ ਦਿਓ। ਲੋਬੀਆਂ ਤੇ ਮਟਰ ਵੀ ਉਬਾਲ ਲਵੋ। ਮੂੰਗਫ਼ਲੀ ਨੂੰ ਭੁੰਨ ਕੇ ਉਸ ਦਾ ਛਿਲਕਾ ਉਤਾਰ ਦਿਓ। ਚਾਵਲ ਧੋ ਕੇ 15 ਮਿੰਟ ਲਈ ਭਿਓ ਦਿਓ। ਤੇਲ ਗਰਮ ਕਰੋ। ਸਾਬਤ ਗਰਮ ਮਸਾਲਾ ਪਾ ਦਿਓ ਤੇ ਫਿਰ ਚਾਵਲ ਪਾ ਕੇ ਭੁੰਨ ਲਵੋ। ਫਿਰ ਲੂਣ ਤੇ 4 ਪਿਆਲੇ ਪਾਣੀ ਪਾ ਕੇ ਉਬਾਲਾ ਆਉਣ ਦਿਓ, ਅੱਗ ਹਲਕੀ ਕਰਕੇ 10 ਮਿੰਟ ਤੱਕ ਢੱਕ ਕੇ ਪਕਾਓ। ਫਿਰ ਅੱਗ ਬੰਦ ਕਰ ਦਿਓ ਤੇ 15 ਮਿੰਟ ਤੱਕ ਉਸ ਤਰ੍ਹਾਂ ਹੀ ਪਏ ਰਹਿਣ ਦਿਓ। ਬਾਅਦ ਵਿੱਚ ਇਸ ਵਿੱਚ ਗਾਜਰ, ਲੋਬੀਆਂ, ਮੂੰਗਫ਼ਲੀ ਦਾਣਾ, ਕੱਟਿਆ ਟਮਾਟਰ ਤੇ ਬਾਰੀਕ ਕੱਟੀ ਹੋਈ ਹਰੀ ਮਿਰਚ ਮਿਲਾ ਦਿਓ।
ਇੱਕ baking ਡਿਸ਼ ਵਿੱਚ ਚਾਵਲ ਦਾ ਪੁਲਾਵ ਪਾਓ। ਮਸਲੇ ਹੋਏ ਆਲੂ ਚਾਵਲ ਦੇ ਉੱਪਰ ਚੰਗੀ ਤਰ੍ਹਾਂ ਪਾ ਦਿਓ। ਚਾਵਲ ਦਿਖਾਈ ਨਹੀਂ ਦੇਣੇ ਚਾਹੀਦੇ। ਮੱਖਣ ਪਾ ਕੇ 15 ਮਿੰਟ ਤੱਕ ਔਵਨ bake ਕਰੋ। ਟਮਾਟਰ ਤੇ ਹਰੀ ਮਿਰਚ ਨਾਲ ਸਜਾਓ। ਗਰਮ-ਗਰਮ ਪੇਸ਼ ਕਰੋ।

Sarmila Pulao Recipe

Ingredients

 2 cups basmati rice
 500 grams of potatoes
 100 grams of carrots
 2 tablespoons butter
 Half a cup of peas
 Two tablespoons oil
 2 tablespoons lobia
 2 tablespoons peanut kernels
 2 tomatoes
 One tablespoon sabut garam masala
 4 green chillies
 1 teaspoon salt

Sarmila Pulao Recipe, Vegetable Pulao
 Sarmila Pulao

Method

Boil the potatoes and mash well.  Add a little salt.  Grate the carrots.  Boil the beans and peas too.  Roast peanuts and remove top cover.  Wash the rice and soak for 15 minutes.  Heat the oil.  Add sabut garam masala and then add rice and fry.  Then add salt and 4 cups of water and bring to a boil. Slow a fire, cover and cook for 10 minutes.  Then turn off the heat and let it rest for 15 minutes.  Then add carrots, beans, peanuts, chopped tomatoes and finely chopped green chillies.

 Put rice pulao in a baking dish.  Put a layer of mashed potatoes on rice.  Rice should not be visible.  Add butter and bake for 15 minutes.  Garnish with tomatoes and green chillies.  Serve hot.


Post a Comment

0 Comments