New Style Patty Recipe(ਨਿਊ ਸਟਾਈਲ ਪੈਟੀ)

New Style Patty Recipe(ਨਿਊ ਸਟਾਈਲ ਪੈਟੀ)

ਨਿਊ ਸਟਾਈਲ ਪੈਟੀਜ਼ ਰੇਸੀਪੀ

ਸਮੱਗਰੀ

200 ਗ੍ਰਾਮ ਮੈਦਾ
50 ਗ੍ਰਾਮ ਆਲੂ
1 ਕੱਪ ਮਟਰ ਦੇ ਦਾਣੇ
1/4 ਛੋਟਾ ਚਮਚ ਲੂਣ
ਤਲਣ ਲਈ ਤੇਲ ਥੋੜ੍ਹਾ ਜਿਹਾ
ਦੋ ਗਾਜਰਾਂ
4 ਹਰੀ ਮਿਰਚ
ਜ਼ੀਰਾ 1/4 ਛੋਟਾ ਚਮਚ
ਆਮਚੂਰਨ ਅੱਧਾ ਛੋਟਾ ਚਮਚ
ਪਿਸਾ ਹੋਇਆ ਗਰਮ ਮਸਾਲਾ 1/4 ਚਮਚ
ਇੱਕ ਵੱਡਾ ਚਮਚ ਤੇਲ ਛੋਂਕਣ ਲਈ।

New Style Patty Recipe, vegetable patty
Patties

ਵਿਧੀ

ਮੈਦੇ ਵਿੱਚ ਲੂਣ ਪਾ ਕੇ ਪਾਣੀ ਨਾਲ ਪੂਰੀ ਤਰ੍ਹਾਂ ਆਟਾ ਗੁੰਨ੍ਹ ਲਵੋ। 50 ਗ੍ਰਾਮ ਘਿਓ ਵਿੱਚ 1 ਵੱਡਾ ਚਮਚ ਮੈਦਾ ਅਤੇ ਇੱਕ ਚੁਟਕੀ ਮਿੱਠਾ ਸੋਡਾ ਪਾ ਕੇ ਚੰਗੀ ਤਰ੍ਹਾਂ ਫੈਂਟ ਕੇ ਕ੍ਰੀਮ ਜਿਹਾ ਬਣਾ ਲਵੋ।
ਹੁਣ ਭਰਾਵਨ ਬਣਾਓ। ਘਿਓ ਕੜਾਈ ਵਿੱਚ ਪਾ ਕੇ ਜ਼ੀਰਾ ਅਤੇ ਕੱਟੀ ਹਰੀ ਮਿਰਚ ਭੁੰਨੋ। ਫਿਰ ਆਲੂ ਤੇ ਬਾਰੀਕ ਕੱਟੀ ਹੋਈ ਗਾਜਰ ਅਤੇ ਅੱਧਾ ਕੱਪ ਪਾਣੀ ਪਾ ਕੇ ਢੱਕ ਦਿਓ। ਸਬਜ਼ੀ ਜਦ ਗਲ਼ ਜਾਵੇ ਤਾਂ ਗਰਮ ਮਸਾਲਾ ਪਾ ਕੇ ਤੇ ਆਮਚੂਰਨ ਪਾ ਕੇ ਭੁੰਨ ਕੇ ਉਤਾਰ ਲਵੋ। ਗੁੰਨੇ ਮੈਦੇ ਵਿੱਚ 3/4 ਇੰਚ ਪਤਲੇ ਆਕਾਰ ਦੀਆਂ ਪਤਲੀਆਂ ਪੂਰੀਆਂ ਵੇਲ ਲਵੋ। ਇੱਕ ਪੂਰੀ ਚਕਲੇ ਤੇ ਵੇਲ ਲਵੋ। ਉਸ ਤੇ ਥੋੜ੍ਹਾ ਜਿਹੇ ਘਿਓ ਦੀ ਕ੍ਰਿਮਿੰਗ ਜੋ ਕਿ ਬਣਾਈ ਹੈ ਉਸ ਦੀਆਂ ਪਰਤਾਂ ਲਗਾਓ। ਉਸ ਦੇ ਉੱਪਰ ਦੂਜੀ ਪੂਰੀ ਰੱਖੋ ਫਿਰ ਕ੍ਰੀਮ ਲਗਾਓ ਉਸ ਤੇ ਤੀਜੀ ਪੂਰੀ ਰੱਖੋ, ਅੰਤ ਵਿੱਚ ਥੋੜੀ ਜਿਹੀ ਭਰਾਵਣ ਰੱਖੋ ਅਤੇ ਪੂਰੀ ਨੂੰ ਅੱਧੇ ਚੰਦ ਦੀ ਤਰਾਂ ਮੋੜ ਲਵੋ ਅਤੇ ਪਾਣੀ ਨਾਲ ਕਿਨਾਰਾ ਚਿਪਕਾ ਲਵੋ। ਜੇ ਚਾਹੋ ਤਾਂ ਹੱਥ ਨਾਲ ਕਿਨਾਰੀ ਨੂੰ ਮੋੜ ਲਵੋ। ਜੇ ਮੋੜਨਾ ਨਾ ਆਉਂਦਾ ਹੋਵੇ ਤਾਂ ਵੈਸੇ ਹੀ ਕਿਨਾਰੇ ਬਣਾ ਕੇ ਤਲ ਲਵੋ।

New Style Patty Recipe

Ingredients

200 grams of refined flour

 50 grams of potatoes

 1 cup peas

 1/4 teaspoon salt

 A little oil for frying

 Two carrots

 4 green chillies

 Cumin 1/4 tsp

 Amchoor half a teaspoon

 1/4 tablespoon ground garam masala

 Two tablespoon of oil.

New Style Patty Recipe, vegetable pattie's recipe
Patties

Method

Add salt to the flour and knead the dough thoroughly with water.  Add 1 tablespoon of flour and a pinch of baking soda in 50 grams of ghee and mix well to make a creamy paste.

 Now make a filling.  Put ghee in a pan and fry cumin seeds and chopped green chillies.  Then put the potatoes with finely chopped carrots and half a cup of water and cover it.  When the vegetables are melted, add garam masala and amchooran and fry them.  Make 3/4 inch thin poories with dough.  Take a chunk of dough and roll its thin poorie.  Apply a little ghee creaming layer on it.  Put the second poorie on it then apply the cream and put the third poorie on it, put a little filling at the end and turn the poorie like a half moon and stick the edge with water.  If you want, bend the edge with your hand.  If you don't know how to turn, make in that manner edge and fry.


Post a Comment

0 Comments