ਖੁੰਬਾਂ ਦੀ ਸੂਪ (mushroom soup)

ਖੁੰਬਾਂ ਦੀ ਸੂਪ (mushroom soup)


Mushroom soup recipe (ਖੁੰਬਾਂ ਦੀ ਸੂਪ)

ਮੁਸ਼ਰੂਮ ਦੇ ਫ਼ਾਇਦੇ- ਮੁਸ਼ਰੂਮ ਇੱਕ ਸੁੱਧ ਸਾਕਾਹਾਰੀ ਭੋਜਨ ਹੈ।
ਇਹ ਸਾਡੇ ਸਰੀਰ ਦੇ ਲਈ ਬਹੁਤ ਫ਼ਾਇਦੇਮੰਦ ਹੈ।ਇਹ ਠੰਡ ਦੇ ਮੌਸਮ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ।ਪਰ ਮੁਸ਼ਰੂਮ ਦੀ ਖੇਤੀ ਹੋਣ ਦੇ ਕਾਰਨ ਇਹ ਸਾਲ ਭਰ ਅਸਾਨੀ ਨਾਲ ਮਿਲ ਜਾਂਦਾ ਹੈ।ਮੁਸ਼ਰੂਮ ਦੇ ਵਿੱਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਵਿਟਾਮਿਨ B, copper, ਪੋਟਾਸ਼ੀਅਮ ਤੇ ਇਸ ਵਿੱਚ iron ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ calories ਵੀ ਜ਼ਿਆਦਾ ਪਾਈ ਜਾਂਦੀ ਹੈ।
---ਮੁਸ਼ਰੂਮ ਬਲੱਡ ਪ੍ਰੈਸਸਰ ਜਿਹੀ ਬਿਮਾਰੀ ਨੂੰ ਕੰਟਰੋਲ ਕਰਦੀ ਹੈ।ਜੋ ਲੋਕ ਬਲੱਡ ਪ੍ਰੈਸਸਰ ਦੇ ਸ਼ਿਕਾਰ ਹਨ ਉਹਨਾਂ ਨੂੰ ਮੁਸ਼ਰੂਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਉਹਨਾਂ ਲਈ ਇਕ ਰਾਮਬਾਣ ਹੈ।
---ਮੁਸ਼ਰੂਮ ਓਹ ਸਾਰਾ ਕੁੱਝ ਦਿੰਦੀ ਹੈ ਜੋ ਇਕ ਸ਼ੂਗਰ ਦੇ ਰੋਗੀ ਨੂੰ ਚਾਹੀਦਾ ਹੈ।ਇਸ ਵਿੱਚ ਵਿਟਾਮਿਨ, ਮਿਨਰਲਸ ਤੇ fiber ਹੁੰਦੇ ਹਨ। ਨਾਲ ਹੀ ਇਸ ਵਿੱਚ fats, ਸ਼ੂਗਰ ਤੇ ਕਾਰਬੋਹਾਈਡਰੇਟਸ ਨਹੀਂ ਹੁੰਦੇ । ਜੋ ਕਿ ਸ਼ੂਗਰ ਦੇ ਰੋਗੀ ਲਈ ਜਾਨਲੇਵਾ ਹੈ। ਮੁਸ਼ਰੂਮ ਸ਼ਰੀਰ ਦੇ ਵਿੱਚ ਇਨਸੂਲਿਨ ਬਣਾਉਂਦਾ ਹੈ।
---ਮੁਸ਼ਰੂਮ ਦੇ ਵਿੱਚ ਮੌਜੂਦ ਤੱਤ ਰੋਗ ਪ੍ਰਤੀਰੋਦਕ ਸ਼ਕਤੀ ਨੂੰ ਵਧਾਉਂਦਾ ਹੈ। ਇਸ ਦੇ ਸੇਵਨ ਨਾਲ ਜੁਕਾਮ-ਸਰਦੀ ਤੋਂ ਬੱਚਤ ਰਹਿੰਦੀ ਹੈ।



 ਸਮੱਗਰੀ-
              ਖੁੰਬਾਂ 250 ਗ੍ਰਾਮ
              ਮੈਦਾ 1 ਚੱਮਚ
              ਦੁੱਧ 1 ਕੱਪ
              ਪਿਆਜ 1 ਛੋਟਾ
              ਮੱਖਣ 1 ਚਮਚ ਵੱਡਾ
              ਪਾਣੀ 1 ਕੱਪ
              ਨਮਕ ਤੇ ਕਾਲੀ ਮਿਰਚ ਆਪਣੇ ਸੁਆਦ ਅਨੁਸਾਰ।
ਵਿਧੀ- ਖੁੰਬਾਂ ਨੂੰ ਧੋ ਕੇ ਮੱਖਣ ਪਾ ਕੇ ਕੜਾਈ ਵਿੱਚ ਭੁੰਨੋ। ਫਿਰ ਮੈਦਾ ਪਾ ਕੇ ਘੱਟ ਸੇਕ ਤੇ ਭੁੰਨੋ। ਫਿਰ ਪਿਆਜ ਪਾ ਕੇ ਭੁੰਨੋ। ਮੈਦੇ ਦਾ ਰੰਗ ਨਹੀਂ ਬਦਲਨਾ ਚਾਹੀਦਾ। ਥੋੜਾ ਪਾਣੀ ਤੇ ਦੁੱਧ ਪਾਉ। ਫਿਰ ਉਸ ਵਿੱਚ ਪਿਆਜ ਤੇ ਖੁੰਬਾਂ ਪਾ ਕੇ 5 ਮਿੰਟ ਤੱਕ ਉਬਾਲੋ। ਨਮਕ ਤੇ ਕਾਲੀ ਮਿਰਚ ਆਪਣੇ ਸੁਆਦ ਅਨੁਸਾਰ।



              

Post a Comment

0 Comments