Kaddu ke kofte (Kadhu de kofte)

Kaddu ke kofte (Kadhu de kofte)

Kaddu ke kofte


Kaddu de kofte,Kadhu ke kofte
Kaddu de kofte

ਸਮੱਗਰੀ- 
           ਕੱਦੂ 1 ਕਿੱਲੋ
           ਵੇਸਣ 100 ਗ੍ਰਾਮ
           ਪਨੀਰ 250 ਗ੍ਰਾਮ
           ਗਰਮ ਮਸਾਲਾ 1ਚਮਚ
           ਮਖਾਣੇ ਤੇ ਨਾਰੀਅਲ ਦਾ ਚੂਰਾ 1-1 ਕੜਛੀ
           ਤੇਲ ਲੋੜ ਅਨੁਸਾਰ
           ਘਿਓ
           ਨਮਕ ਲੋੜ ਅਨੁਸਾਰ
           ਹਲਦੀ 1 ਚਮਚ
           ਅਦਰਕ 1ਛੋਟਾ ਚਮਚ
           ਹਰਾ ਧਨੀਆ 1 ਗੁਛੀ
           ਪਿਆਜ਼ ਤੇ ਟਮਾਟਰ 2-2
ਵਿਧੀ- ਕੱਦੂ ਨੂੰ ਪਹਿਲਾ ਕੱਦੂਕਸ ਕਰ ਲਵੋ 'ਤੇ ਨਿਚੋੜ ਕੇ ਪਾਣੀ ਕੱਢ ਲਓ। ਹੁਣ ਕੜਾਈ ਵਿਚ ਕੱਦੂ ਤੇ ਨਾਰੀਅਲ ਦਾ ਚੂਰਾ ਨਮਕ ਪਾ ਕੇ ਭੁਨੋ। ਪਾਣੀ ਸੁੱਕ ਜਨ ਤੇ ਬਾਰੀਕ ਕੱਟ ਕੇ ਪਨੀਰ ਪਾ ਦਿਓ। ਫਿਰ ਇਸ ਨੂੰ ਅੱਗ ਤੋਂ ਉਤਾਰ ਲਵੋ। ਵੇਸਣ ਗਾੜ੍ਹਾ ਕਰਕੇ ਪੇਸਟ ਬਣਾ ਕੇ ਉਸ ਵਿਚ ਲਾਲ ਮਿਰਚ, ਗਰਮ ਮਸਾਲਾ, ਨਮਕ ਪਾ ਕੇ ਤੇਜ ਅੱਗ ਤੇ ਰੱਖ ਦਿਓ। ਗਰਮ ਹੋਣ ਤੇ ਸੇਕ ਘੱਟ ਕਰ ਦਿਓ। ਹੁਣ ਕੱਦੂ ਦੇ ਛੋਟੇ-ਛੋਟੇ ਗੋਲੇ ਬਣਾਓ। ਇਹਨਾ ਕੋਫਤਿਆ ਨੂੰ ਵੇਸਣ ਦੇ ਘੋਲ ਵਿਚ ਡਵੋ ਕੇ ਤੇਲ ਬੀਚ ਤਲ ਲਵੋ। ਹੁਣ ਕੜਾਈ ਵਿਚ ਘਿਓ ਪਾ ਕੇ ਪਿਆਜ਼,ਟਮਾਟਰ ਪੀਸ ਕੇ ਭੁਨੋ ਤੇ ਇਸ ਵਿਚ ਕਟਿਆ ਹੋਇਆ ਅਧਰਕ, ਨਮਕ, ਹਲਦੀ, ਲਾਲ ਮਿਰਚ 'ਤੇ ਗਰਮ ਮਸਾਲਾ ਪਾ ਕੇ ਭੁੰਨੋ, ਦੋ ਗਿਲਾਸ ਪਾਣੀ ਪਾ ਕੇ ਪੰਦਰਾਂ ਮਿੰਟ ਟਾਕ ਪੱਕਣ ਦਿਓ। ਭੁੰਨੇ ਹੋਏ ਮਖਾਣੇ ਵੀ ਕੋਫਤੇ ਪਰੋਸਣ ਤੋਂ ਪਹਿਲਾਂ ਕੇਵਲ 10 ਮਿੰਟ ਪਹਿਲਾ ਹੀ ਪਾਵੋ। ਹਰੇ ਧਨੀਏ ਨਾਲ ਸਜਾਓ।

ਕੱਦੂ ਦੇ ਫਾਇਦੇ-


ਕੱਦੂ ਦੇ ਵਿੱਚ ਬਹੁਤ ਸਾਰੇ  vitamins  ਤੇ ਮਿਨਰਲਸ ਪਾਏ ਜਾਂਦੇ ਹਨ ਜੋ ਕੇ  ਸਾਡੇ ਸਰੀਰ ਦੇ ਲਈ ਫਾਇਦੇਮੰਦ  ਹੁੁੰਦੇ ਹਨ। ਬਹੁਤ ਸਾਰੇ ਲੋਕ ਇਹੋ ਜਿਹੇ ਹਨ ਜੋ ਕੱਦੂ ਖਾਣਾ  ਪਸੰਦ ਨਹੀਂ ਕਰਦੇ। ਅਸਲ ਵਿੱਚ ਉਹ ਇਸ ਦੇ ਗੁਣਾਂ ਤੋਂ ਅਣਜਾਣ ਹੁੰਦੇ ਹਨ।
--ਭਾਰ ਘਟਾਉਣ ਦੇ ਵਿੱਚ ਕੱਦੂ ਬਹੁਤ ਹੀ ਫ਼ਾਇਦੇਮੰਦ ਹੈ ਕਿਉਂਕਿ ਇਸ ਵਿਚ fiber ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਦੇ ਕਾਰਨ ਭੁੱਖ ਨਹੀਂ ਲਗਦੀ ਤੇ ਪੇਟ ਭਰਿਆ ਰਹਿੰਦਾ ਹੈ।
--ਦਿਲ ਦੇ ਲਈ ਫ਼ਾਇਦੇ-ਦਿਲ ਦੀਆਂ ਬਿਮਾਰੀਆਂ ਲਈ ਕੱਦੂ ਫ਼ਾਇਦੇਮੰਦ ਹੈ।ਅੱਜ ਕੱਲ ਸਾਡਾ ਖਾਣ-ਪੀਣ ਅਜਿਹਾ ਹੋ ਗਿਆ ਹੈ ਕਿ ਦੂਸਰੇ ਤੀਸਰੇ ਨੂੰ ਦਿਲ ਦੀ ਬਿਮਾਰੀ ਹੈ।ਕੱਦੂ ਦਾ juice  ਬਲੱਡ ਪ੍ਰਰੇਸਰ ਨੂੰ ਕੰਟਰੌਲ ਵਿੱਚ ਰੱਖਦਾ ਹੈ ਤੇ ਨਾਲ-ਨਾਲ ਬਲੱਡ  circulation ਬਣਾਈ ਰੱਖਦਾ  ਹੈ।
-- urine disorder ਲਈ ਫ਼ਾਇਦੇ- ਇਸ ਲਈ ਵੀ ਕੱਦੂ ਕਾਰਗਰ ਮੰਨਿਆ ਗਿਆ ਹੈ।ਕੱਦੂ sodium ਦੀ  ਮਾਤਰਾ ਨੂੰ ਘੱਟ ਕਰਨ ਵਿੱਚ ਵੀ ਲਾਭਕਾਰੀ ਹੈ ਤੇ ਇਹ urine ਵਿਚ ਜਲਣ ਨੂੰ ਵੀ ਦੂੂੂਰ ਕਰਦਾ ਹੈ।
Kaddu de kofte,Kadhu ke kofte
Kaddu

Post a Comment

0 Comments