Carrot jam(ਗਾਜਰਾਂ ਦਾ ਜੈਮ)

Carrot jam(ਗਾਜਰਾਂ ਦਾ ਜੈਮ)


Carrot jam(ਗਾਜਰਾਂ ਦਾ ਜੈਮ)

ਗਾਜਰ ਦੇ ਫ਼ਾਇਦੇ-
 Health experts ਦੀ ਮੰਨੀਏ ਤਾਂ ਗਾਜਰ ਇੱਕ ਸਰਬਉਤੱਮ ਆਹਾਰ ਹੈ। ਇਸ ਵਿੱਚ ਅਨੇਕਾਂ ਪੋੋੋਸ਼ਟਿਕ
ਤੱਤ ਤੇ ਵਿਟਾਮਿਨ A,C, K,B8,folic acid, ਮੈਗਨੀਸ਼ੀਅਮ, ਆਯਰਨ, copper ਤੇ ਹੋਰ ਵੀ ਬਹੁਤ ਸਾਰੇ ਵਿਟਾਮਿਨ ਹਨ। ਗਾਜਰ ਨੂੰ ਜੋ ਉੱਤਮ ਬਣਾਉਂਦਾ ਹੈ ਉਹ ਹੈ fiber ਤੇ bita cerotine, ਚੰਗੀ ਗੱਲ ਇਹ ਹੈ ਕਿ ਗਾਜਰ ਆਸਾਨੀ ਨਾਲ ਹੀ ਬਾਜ਼ਾਰ ਵਿੱਚ ਮਿਲ ਜਾਂਦੀ  ਹੈ।
--ਅੱਖਾਂ ਲਈ ਲਾਭ-
                      ਗਾਜਰ ਵਿੱਚ ਵਿਟਾਮਿਨ A ਉੱਚ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜਿਸ ਦਾ ਅੱਖਾਂ ਦੀ ਸਿਹਤ ਨਾਲ ਸਿੱਧਾ ਸਬੰਧ 
ਹੈ।ਇਸ ਤੋਂ ਇਲਾਵਾ ਗਾਜਰ ਵਿੱਚ bita ceratine ਪਾਇਆ ਜਾਂਦਾ ਹੈ, ਜੋ ਅੱਖਾਂ ਦੇ ਮੋਤੀਆ ਸਬੰਧੀ ਤੇ ਉਮਰ ਦੇ ਹਿਸਾਬ ਨਾਲ ਹੋਣ ਵਾਲੇ ਮੋਤੀਆਂ ਬਿੰਦ ਤੋਂ ਸੁਰੱਖਿਅਤ ਰੱਖਦਾ ਹੈ।
      ਗਾਜਰ ceratine, anti-oxidents ਦੇ ਨਾਲ ਭਰਪੂਰ
ਹੈ ਤੇ ਸਰੀਰ ਨੂੰ free radicles ਤੋਂ ਬਚਾਉਂਦਾ ਹੈ। ਸਰੀਰ ਦੀ ਇਮੂਨਿਟੀ ਵਧਾ ਕੇ ਉਸ ਨੂੰ ਰੋਗਾਂ ਨਾਲ ਲੜਨ ਦੇ ਯੋਗ ਬਣਾਉਂਦਾ ਹੈ।
gajar da murabba,carrot jam
carrot jam


ਸਮੱਗਰੀ - 
             ਮੋਟੀਆ ਗਾਜਰਾਂ 1 ਕਿੱਲੋ
             ਦਾਣਾ ਖੰਡ 1 ਕਿੱਲੋ
             ਨਿਬੂ ਦਾ ਸਤ 2 ਗ੍ਰਾਮ
ਵਿਧੀ - 
ਮੋਟੀਆਂ ਗਾਜਰਾਂ ਸਾਬਤ ਹੀ ਉਬਾਲ ਲਵੋ। ਠੰਡੀਆਂ ਹੋਣ ਤੇ ਪੀਲੇ-ਪੀਲੇ ਕਿਲ ਕੱਢ ਦਿਓ। ਫਿਰ ਚੰਗੀ ਤਰਾਂ ਫੇਹ ਦਿਓ। ਖੂਬ ਮਸਲ ਕੇ ਪੇੜਾ ਜੇਹਾ ਬਣਾ ਦਿਓ ਜਿਵੇ ਗੁੱਝ ਹੋਇਆ ਆਟਾ ਹੋਵੇ। ਫਿਰ ਪੇੜਾ ਜੇਹਾ ਬਣਾ ਕੇ ਖੰਡ ਸਮੇਤ ਪਤੀਲੇ ਵਿੱਚ ਪੈ ਦਿਓ। ਨਾਲ ਹੀ ਅੰਦਾਜੇ ਨਾਲ ਪਾਣੀ ਪਾ ਦਿਓ ਤੇ ਦਰਮਿਆਨੀ ਅੱਗ ਤੇ ਪਕਾਓ। ਜਦ ਗਾੜੀ ਚਾਸ਼ਨੀ ਜੈਮ ਵਰਗੀ ਬਣ ਜਾਵੇ ਤਾਂ ਨਿੰਬੂ ਦਾ ਸਤ, ਮਗਜ ਪਾ ਕੇ ਉਤਾਰ ਲਵੋ। ਫਿਰ ਮਰਤਬਾਨ ਵਿਚ ਪਾ ਦਿਓ ਜੈਮ ਤਿਆਰ ਹੈ।

gajar da murabba,carrot jam
carrot jam

Post a Comment

0 Comments