Apple jam recipe
ਸੇਬ ਦੇ ਫ਼ਾਇਦੇ-
ਇੱਕ ਸੇਬ ਸਾਡੇ ਸ਼ਰੀਰ ਦੀਆਂ ਅਨੇਕਾਂ ਬਿਮਾਰੀਆਂ ਠੀਕ ਕਰਦਾ ਹੈ। ਇੱਕ ਕਹਾਵਤ ਵੀ ਹੈ ਕਿ "ਰੋੋਜ਼ਾਨਾ
ਇੱਕ ਸੇਬ ਖ਼ਾਲੀ ਪੇਟ ਖਾਣ ਨਾਲ ਡਾਕਟਰ ਕੋਲ ਨਹੀਂ ਜਾਣਾ ਪੈਂਦਾ"
ਤੇ ਵਿਅਕਤੀ ਹਮੇਸਾਂ ਨਿਰੋਗ ਤੇ ਜਵਾਨ ਦਿਸਦਾ ਹੈ।ਇਸ ਦੇ ਅੰਦਰ anti-oxidents, fiber, ਕੈਲਸ਼ੀਅਮ ਤੇ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਹਨ।
--Stress ਵਾਲੇ ਵਿਅਕਤੀ ਜਾਂ ਜੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਜਾਂ ਜਿਨ੍ਹਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਹੋਵੇ ਓਹਨਾਂ ਲਈ ਸੇਬ ਖਾਣਾ ਲਾਹੇਵੰਦ ਹੈ।
--ਨਜ਼ਰ ਕਮਜੋਰ ਕਾਰਣ ਜਿਨ੍ਹਾਂ ਦੇ ਐਨਕ ਲੱਗੀ ਹੈ ਉਹਨਾਂ ਨੂੰ ਵੀ ਸੇਬ ਜਰੂਰੀ ਖਾਣਾ ਚਾਹੀਦਾ ਹੈ।
--ਜਿਨ੍ਹਾਂ ਲੋਕਾਂ ਦੀ ਚਮੜੀ ਰੁੱਖੀ-ਰੁੱਖੀ ਰਹਿੰਦੀ ਹੈ ਜਾਂ face ਤੇ ਫਿਨਸੀਆਂ ਜਾਂ ਛਾਈਆਂ ਜਾਂ ਝੁਰੜੀਆਂ ਜਾਂ sun burn ਦੇ ਦਾਗ਼ ਤੰਗ ਕਰਦੇ ਹਨ । ਇਸ ਤਰ੍ਹਾਂ ਦੇ ਵਿਅਕਤੀਆਂ ਲਈ ਵੀ ਸੇਬ ਲਾਹੇਵੰਦ ਹੈ।
Apple |
ਸਮੱਗਰੀ-
ਵਧੀਆ ਸੇਬ 500 ਗ੍ਰਾਮ
ਦਾਣਾ ਖੰਡ 1 ਕਿੱਲੋ
ਨਿੰਬੂ ਦਾ ਸਤ 2 ਗ੍ਰਾਮ।
ਵਿਧੀ-
ਸੇਬਾਂ ਨੂੰ ਧੋ ਕੇ ਛਿੱਲ ਕੇ ਕੱਦੂ ਕਸ ਕਰ ਲਵੋ। ਇਕ ਕਿੱਲੋ ਦਾਣਾ ਖੰਡ ਦੀ ਚਾਸ਼ਨੀ ਬਣਾਓ 'ਤੇ ਉਸ ਵਿੱਚ ਕੱਦੂਕਸ ਕੀਤਾ ਸੇਬ ਪਾ ਦਿਓ 'ਤੇ ਰਿਝਣ ਦਿਓ , ਜਦੋਂ ਸੇਬਾਂ ਦੇ ਕੱਦੂਕਸ ਕੀਤਾ ਗੁਦਾ ਗਲ ਜਾਵੇ ਤਾਂ ਨਿੰਬੂ ਦਾ ਸਤ ਪਾ ਦਿਓ।ਜਦ ਸਾਰਾ ਗਲ ਜਾਵੇ ਤਾਂ ਭਾਂਡਾ ਸੇਕ ਤੋਂ ਉਤਾਰ ਦਿਓ। ਫਿਰ ਕਿਸੇ ਮਰਤਬਾਨ ਵਿਚ ਕੋਸਾ-ਕੋਸਾ ਪਾ ਦਿਓ ਜੈਮ ਤਿਆਰ ਹੈ।
0 Comments