Golgappe pani recipe(ਗੋਲਗੱਪੇ ਪਾਣੀ)
Spicy pani
ਸਮੱਗਰੀ-
ਇਮਲੀ 100 ਗ੍ਰਾਮ
ਨਮਕ ਸੁਆਦ ਅਨੁਸਾਰ
ਹਰਾ ਪੁਦੀਨਾ ਇੱਕ ਗੁੱਛੀ
ਜੀਰਾ (ਭੁਜਿਆ ਹੋਇਆ ਤੇ ਪੀਸਿਆ ਹੋਇਆ)
ਹਿੰਗ ਚੁਟਕੀ ਭਰ
ਪਾਣੀ ਲੋਡ਼ ਅਨੁਸਾਰ
ਬੂੰਦੀ
ਲਾਲ ਮਿਰਚ ਲੋਡ਼ ਅਨੁਸਾਰ।
ਵਿਧੀ-
Golgappe pani |
ਗੋਲ-ਗੱਪੇ recipe click here
ਵਿਧੀ-
ਇਮਲੀ ਨੂੰ 3/4 ਘੰਟੇ ਪਾਣੀ ਵਿੱਚ ਭਿਓ ਦਿਓ। ਫਿਰ ਮਸਲ ਕੇ ਛਾਣ ਲਵੋ। ਇਸ ਵਿੱਚ ਸੁਆਦ ਅਨੁਸਾਰ ਨਮਕ, ਕਾਲਾ ਨਮਕ, ਲਾਲ ਮਿਰਚ, ਭੁੱਜੀ ਤੇ ਪੀਸੀ ਹੋਈ ਹਿੰਗ, ਜੀਰਾ ਪਾਊਡਰ ਟੇ ਪੀਸਿਆ ਹੋਇਆ ਹਰਾ ਪੁਦੀਨਾ ਪਾ ਕੇ ਪਾਣੀ ਛਾਣ ਲਵੋ ਤੇ ਇਸ ਵਿੱਚ ਖੱਟਾ ਪਾਣੀ ਜੋ ਇਮਲੀ ਵਾਲਾ ਸੀ ਉਹ ਮਿਲਾ ਲਵੋ ਤੇ ਲੋਡ਼ ਅਨੁਸਾਰ ਸਾਦਾ ਪਾਣੀ ਪਾ ਲਵੋ। ਫਿਰ ਇਸ ਪਾਣੀ ਨੂੰ 3/4 ਘੰਟੇ ਫਰਿਜ਼ ਵਿੱਚ ਰੱਖੋ ਤਾਂ ਜੋ ਠੰਡਾ ਹੋ ਸਕੇ । ਠੰਡਾ ਪਾਣੀ ਹੋਰ ਵੀ ਵਧੀਆ ਲਗਦਾ ਹੈ । ਬੂੰਦੀ ਨੂੰ ਪਰੋਸਣ ਤੋਂ ਪਹਿਲਾਂ ਪਾਓ। ਇੱਥੇ ਅਸੀਂ ਖੱਟੇ ਤੇ spicy ਪਾਣੀ ਦੀ ਵਿਧੀ ਦੱਸੀ ਹੈ। ਗੋਲਗੱਪੇ ਦਾ ਪਾਣੀ ਵੱਖ-ਵੱਖ flavors ਦਾ ਬਣਾਇਆ ਜਾਂਦਾ ਹੈ। ਨੀਚੇ ਅਸੀ ਦੂਸਰੇ flavors ਦੀ ਵਿਧੀ ਦੱਸਦੇ ਹਾਂ।
ਮਿੱਠਾ ਪਾਣੀ
ਸਮੱਗਰੀ-
ਇਮਲੀ 50 ਗ੍ਰਾਮ
ਪੁਦੀਨਾ 1 ਗੁੱਛੀ
ਹਰਾ ਧਨੀਆਂ ਅੱਧਾ ਗੁੱਛੀ
ਲਾਲ ਮਿਰਚ ਲੋੜ ਅਨੁਸਾਰ
ਕਾਲਾ ਨਮਕ 1 ਛੋਟਾ ਚਮਚ
ਜੀਰਾ ਪਾਊਡਰ 1 ਚਮਚ
ਚੀਨੀ 100 ਗ੍ਰਾਮ
ਨਮਕ
ਬੂੰਦੀ
ਹਰੀ ਮਿਰਚ 2/3
ਚਾਟ ਮਸਾਲਾ 2 ਟੇਬਲ ਸਪੂਨ
ਵਿਧੀ-
ਇਮਲੀ ਨੂੰ ਪਾਣੀ ਵਿੱਚ ਭਿਓ ਕੇ 3/4 ਘੰਟੇ ਰੱਖ ਦਿਓ ਤੇ ਫਿਰ ਮਸਲ ਕੇ ਛਾਣ ਲਵੋ ਉਸ ਤੋਂ ਬਾਅਦ ਹਰੀ ਮਿਰਚ, ਧਨੀਆ, ਪੁਦੀਨਾ ,ਚੀਨੀ ਪਾ ਦਿਓ ਤੇ ਇਸ ਸਭ ਦਾ paste ਬਣਾ ਲਵੋ ਫਿਰ ਇਸ ਵਿੱਚ ਨਮਕ ,ਲਾਲ ਮਿਰਚ, ਚਾਟ ਮਸਾਲਾ, ਜੀਰਾ ਪਾ ਦਿਓ ਤੇ ਫਿਰ ਲੋੜ ਅਨੁਸਾਰ ਪਾਣੀ ਪਾ ਦਿਓ। 3/4 ਘੰਟੇ ਲਈ ਇਸ ਨੂੰ ਫਰਿਜ਼ ਵਿੱਚ ਰੱਖ ਦਿਓ। ਪਰੋਸਣ ਵੇਲੇ ਬੂੰਦੀ ਪਾ ਦਿਓ। ਇਸ ਤਰ੍ਹਾਂ
ਤੁਹਾਡਾ ਗੋਲਗੱਪੇ ਦਾ ਮਿੱਠਾ ਪਾਣੀ ਤਿਆਰ ਹੈ।
ਕੱਚਾ ਅੰਬ ਦਾ ਪਾਣੀ (raw mango water)
ਸਮੱਗਰੀ-
ਇਮਲੀ 30 ਗ੍ਰਾਮ
ਹਰਾ ਧਨੀਆ 1 ਗੁੱਛੀ
ਪੁਦੀਨਾ ਅੱਧਾ ਗੁੱਛੀ
ਕੱਚਾ ਅੰਬ ਦਾ paste 50 ਗ੍ਰਾਮ
ਨਮਕ ਸੁਆਦ ਅਨੁਸਾਰ
ਲਾਲ ਮਿਰਚ 1/2 ਚਮਚ
ਚੀਨੀ 50 ਗ੍ਰਾਮ
ਬੂੰਦੀ ਥੋੜੀ ਜਿਹੀ
ਪਾਣੀ ਲੋੜ ਅਨੁਸਾਰ
ਜੀਰਾ ਪਾਊਡਰ 1/2 ਚਮਚ
ਚਾਟ ਮਸਾਲਾ 2 tbs ਟੇਬਲ ਚਮਚ
ਹਰੀ ਮਿਰਚ 2/3
ਵਿਧੀ-
ਇਮਲੀ ਨੂੰ 3/4 ਘੰਟੇ ਭਿਓ ਦਿਓ ਫਿਰ ਉਸ ਨੂੰ ਮਸਲ ਕੇ ਛਾਣ ਲਵੋ ਤੇ ਫਿਰ ਕੱਚਾ ਅੰਬ ,ਪੁਦੀਨਾ ,ਹਰਾ ਧਨੀਆਂ ,ਹਰੀ ਮਿਰਚ ਤੇ ਚੀਨੀ ਪਾ ਕੇ paste ਬਣਾ ਲਵੋ। ਫਿਰ ਇਸ paste ਵਿੱਚ ਲਾਲ ਮਿਰਚ ,ਕਾਲਾ ਨਮਕ ,ਜੀਰਾ ਪਾਊਡਰ ,ਚਾਟ ਮਸਾਲਾ, ਨਮਕ ਪਾ ਕੇ mix ਕਰੋ ਫਿਰ ਇਸ ਵਿੱਚ ਲੋਡ਼ ਅਨੁਸਾਰ ਪਾਣੀ ਪਾ ਦਿਓ ਤੇ ਕੁੱਛ ਦੇਰ ਤੱਕ ਫਰਿਜ਼ ਵਿੱਚ ਠੰਡਾ ਹੋਣ ਲਈ ਰੱਖ ਦਿਓ। ਜਦੋ ਪ੍ਰੋਸਣਾ ਹੈ ਤਾਂ ਇਸ ਵਿੱਚ ਬੂੰਦੀ ਪਾ ਦਿਓ।
ਹਿੰਗ ਦਾ ਪਾਣੀ-
ਸਮੱਗਰੀ-
ਹਿੰਗ 1 ਟੇਬਲ ਸਪੂਨ
ਨਮਕ ਸੁਆਦ ਅਨੁਸਾਰ
ਚੀਨੀ 2 ਟੇਬਲ ਸਪੂਨ
ਜੀਰਾ (ਭੁਜਿਆ ਹੋਇਆ ਤੇ ਪੀਸਿਆ ਹੋਇਆ)
ਚਾਟ ਮਸਾਲਾ 2 ਟੇਬਲ ਸਪੂਨ
ਕਾਲੀ ਮਿਰਚ 1/3 ਸਪੂਨ
ਕਾਲਾ ਨਾਮਕ 1 ਚਮਚ
ਪਾਣੀ ਲੋਡ਼ ਅਨੁਸਾਰ
ਬੂੰਦੀ
ਲਾਲ ਮਿਰਚ ਲੋਡ਼ ਅਨੁਸਾਰ।
ਵਿਧੀ-
ਹਿੰਗ , ਨਮਕ, ਕਾਲਾ ਨਾਮਕ, ਕਾਲੀ ਮਿਰਚ, ਲਾਲ ਮਿਰਚ, ਚਾਟ ਮਸਾਲਾ, ਜੀਰਾ ਪਾਊਡਰ ਸਾਰਾ ਕੁੱਛ ਮਿਕ ਕਰ ਲਵੋ ਇਕ jag ਵਿਚ ਪਾਣੀ ਪਾ ਜੇ ਲੋੜ ਪਵੇ ਤਾਂ ਹੋਰ ਪਾਣੀ ਪਾ ਦਿਓ। ਫਿਰ ਇਜ਼ ਪਾਣੀ ਨੂੰ 3/4 ਘੰਟੇ ਤੱਕ ਫਰਿਜ਼ ਵਿੱਚ ਰੱਖ ਕੇ ਠੰਡਾ ਕਰੋ ਫਿਰ ਬੂੰਦੀ ਪਾ ਕੇ ਸਰਵ ਕਰੋ।
Golgappe pani recipe
Spicy pani
Ingredients-
100 grams of tamarind
Salt to taste
A bunch of green mint
Cumin (roasted and ground)
Asafoetida pinch
According to water requirements
bundi
Red chilli as required.
Golgappa pani |
Method-
Soak tamarind in water for 3/4 hours. Then mash and strain.Add salt to taste, black salt, red chilli, bhuji and ground asafoetida, cumin powder and paste of green mint and strain the water. Add sour water which was like tamarind and add plain water as required. Then keep this water in the fridge for 3/4 hours to cool down. Cold water looks even better. Add the bundi before serving. Here we have explained the method of sour and spicy water. Golgappa water is made with different flavors. Below we describe the method of other flavors.
Meetha Pani
Ingredients-
Tamarind 50 grams
1 bunch of mint
Half a bunch of green coriander
Red chilli as needed
1 teaspoon of black salt
1 tablespoon cumin powder
100 grams of sugar
Salt
Bundi
Green chilli 2/3
Chaat masala 2 tbsp
Method-
Soak tamarind in water and leave it for 3/4 hours and then grind it. Then add green chillies, coriander, mint, sugar and make a paste of all these. Then add salt, red chilli, chaat masala, cumin. Add and then add water as needed. Keep it in the fridge for 3/4 hours. Add bundi while serving. like this sweet water of your golgappa is ready.
Raw mango water
Ingredients-
Tamarind 30 grams
1bunch of green coriander
Mint half a bunch
50 grams of raw mango paste
Salt to taste
1/2 teaspoon red chilli
50 grams of sugar
take a little
Water as needed
1/2 tablespoon cumin powder
Chaat masala 2 tbs table spoon
Green chilli 2/3
Method-
Soak the tamarind for 3/4 hours, then mash it and make a paste by adding raw mango, mint, green coriander, green chillies and sugar. Then add red chilli, black salt, cumin powder, chaat masala, salt and mix in this paste then add water as required and keep it in the fridge for some time to cool down. When it is cooled,add binding when serving.
Hing water-
Ingredients-
Hing(asafetida) 1 tablespoon
Salt to taste
2 tablespoons of sugar
Cumin (roasted and ground)
Chaat masala 2 tbsp
1/3 tsp of black pepper
1 tablespoon black salt
water according to requirements
bundi
Red chilli as required.
Method-
Mix asafoetida, salt, black salt, black pepper, red chilli, chaat masala, cumin powder. Add water in a jag and add more water if required. Then cool the water by keeping it in the fridge for 3/4 hours then add bundi and serve.
Golgappe pani recipe is ready for serving.
0 Comments